ਸੰਘਣੀ ਧੁੰਦ ਕਾਰਨ ਆਮ ਲੋਕਾਂ ਦਾ ਜਨ-ਜੀਵਨ ਹੋਇਆ ਠੱਪ, ਲੋਕ ਪਰੇਸ਼ਾਨ - ਆਮ ਲੋਕਾਂ ਦਾ ਜਨ ਜੀਵਨ ਹੋਇਆ ਠੱਪ
ਲੁਧਿਆਣਾ: ਪੰਜਾਬ 'ਚ ਲਗਾਤਾਰ ਠੰਢ ਜਾਰੀ ਹੈ। ਸੰਘਣੀ ਧੁੰਦ ਕਾਰਨ ਆਮ ਲੋਕਾਂ ਦਾ ਜਨ-ਜੀਵਨ ਠੱਪ ਹੋ ਗਿਆ ਹੈ। ਰਾਏਕੋਟ ਵਿਖੇ ਅੱਜ ਸਵੇਰ ਸਮੇਂ ਸੰਘਣੀ ਧੁੰਦ ਕਾਰਨ ਆਵਾਜਾਈ ਕਾਫੀ ਪ੍ਰਭਾਵਤ ਹੋਈ। ਜ਼ੀਰੋ ਵਿਜ਼ੀਬੀਲਟੀ ਦੇ ਕਾਰਨ ਵਾਹਨ ਚਾਲਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਦੇ ਕੰਮਕਾਜ ਦੇ ਮਾੜਾ ਪ੍ਰਭਾਵ ਪਿਆ। ਇਸ ਮੌਕੇ ਸ਼ਹਿਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਸੰਘਣੀ ਧੁੰਦ ਤੇ ਠੰਢ ਦੇ ਚਲਦੇ ਉਨ੍ਹਾਂ ਦਾ ਕਾਰੋਬਾਰ 'ਚ ਕਾਫੀ ਮਾੜਾ ਅਸਰ ਪਿਆ ਹੈ। ਗਾਹਕ ਨਾ ਹੋਣ ਦੇ ਚਲਦੇ ਉਨ੍ਹਾਂ ਨੂੰ ਆਰਥਿਕ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ, ਜਦੋਂ ਕਿ ਇਹ ਧੁੰਦ ਫਸਲਾਂ ਲਈ ਬੇਹੱਦ ਲਾਹੇਵੰਦ ਹੈ।