ਭੁੱਖ ਹੜਤਾਲ 'ਤੇ ਬੈਠੇ PU ਦੇ ਵਿਦਿਆਰਥੀ, ਇੱਕ ਬੇਹੋਸ਼ - ਪੰਜਾਬ ਯੂਨੀਵਰਸਿਟੀ
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਚੋਣਾਂ ਛੇਤੀ ਹੀ ਆਉਣ ਵਾਲੀਆਂ ਹਨ, ਜਿਸ ਤੋਂ ਠੀਕ ਪਹਿਲਾਂ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਪੰਜ ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਵਾਧੇ ਦਾ ਵਿਦਿਆਰਥੀ ਤੇ ਵਿਦਿਆਰਥੀ ਸੰਘ NSUI ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਾਰਨ ਵਿਦਿਆਰਥੀ ਪਿਛਲੇ ਪੰਜ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ। ਇਸ ਹੜਤਾਲ ਵਿੱਚ ਇੱਕ ਵਿਦਿਆਰਥੀ ਬੇਹੋਸ਼ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।