ਕਰਫਿਊ ਦੇ ਚੱਲਦਿਆਂ ਪੀ.ਯੂ. ਦੇ ਪ੍ਰੋਫੈਸਰ ਬੱਚਿਆਂ ਨੂੰ ਦੇ ਰਹੇ ਆਨਲਾਈਨ ਕਲਾਸਾਂ - ਚੰਡੀਗੜ੍ਹ ਕਰਫਿਊ
ਚੰਡੀਗੜ੍ਹ ਵਿੱਚ ਕਰਫ਼ਿਊ ਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ। ਲੀਗਲ ਸਟੱਡੀਜ਼ ਦੇ ਅਸਿਸਟੈਂਟ ਪ੍ਰੋਫੈਸਰ ਅਲਕਾ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਰਫ਼ਿਊ ਦੇ ਚੱਲਦਿਆਂ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵੀ ਵਿਘਨ ਨਾ ਪਵੇ ਅਤੇ ਉਨ੍ਹਾਂ ਦਾ ਸਾਲ ਨਾ ਖਰਾਬ ਹੋਵੇ ਇਸ ਦੇ ਚੱਲਦਿਆਂ ਯੂਨੀਵਰਸਿਟੀ ਦੇ ਵੀ.ਸੀ. ਅਤੇ ਉਨ੍ਹਾਂ ਦੇ ਵਿਭਾਗ ਦੇ ਮੁਖੀ ਵੱਲੋਂ ਹਦਾਇਤਾਂ ਸਨ ਕਿ ਬੱਚਿਆਂ ਨੂੰ ਘਰ ਵਿੱਚ ਰਹਿ ਕੇ ਹੀ ਆਨਲਾਈਨ ਲੈਕਚਰ ਜਾਂ ਸੋਸ਼ਲ ਮੀਡੀਆ ਦੇ ਕਿਸੇ ਵੀ ਮਾਧਿਅਮ ਰਾਹੀਂ ਪੜ੍ਹਾਇਆ ਜਾਵੇ। ਪਰ ਕਈ ਵਾਰ ਬਿਜਲੀ ਦਾ ਕੱਟ ਲੱਗਣ ਕਾਰਨ ਅਤੇ ਪੈਂਡੂ ਖੇਤਰਾਂ ਵਿੱਚ ਨੈਟਵਰਕ ਸਪੀਡ ਕਈ ਵਾਰ ਘੱਟ ਹੋਣ ਨਾਲ ਮੁਸ਼ਕਿਲ ਆਉਂਦੀ ਹੈ।