PU 'ਚ 6 ਸਤੰਬਰ ਨੂੰ ਫਸਣਗੇ ਕੁੰਡੀਆਂ ਦੇ ਸਿੰਗ - PU ELECTION
ਬੇਸ਼ੱਕ ਹੁਣ ਮੌਸਮ ਵਿੱਚ ਗਰਮੀ ਘਟਣ ਲੱਗ ਗਈ ਹੈ ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਚੰਡੀਗੜ ਦਾ ਮੌਸਮ ਪੂਰੇ ਸਿਖ਼ਰਾਂ ਤੇ ਹੋਵੇਗਾ. ਜੀ ਹਾਂ ਪੰਜਾਬ ਦੀ ਸਿਆਸਤ ਵਿੱਚ ਅਹਿਮ ਥਾਂ ਰੱਖਦੀਆਂ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ। 6 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ 30 ਅਗਸਤ ਨੂੰ ਕਾਗ਼ਜ਼ ਭਰੇ ਜਾਣਗੇ ਤੇ 31 ਅਗਸਤ ਆਖ਼ਰੀ ਤਰੀਕ ਹੋਵੇਗੀ ਚੋਣਾਂ ਤੋਂ ਪਹਿਲਾਂ ਨਾ ਵਾਪਸ ਲੈਣ ਦੀ। ਪੀਯੂ ਸਟੂਡੈਂਟ ਯੂਨੀਅਨ ਪੁਸੂ ਨੇ ਚੋਣਾਂ ਵਿੱਚ ਦੂਜੀਆਂ ਪਾਰਟੀਆਂ ਦੇ ਦਖ਼ਲ ਦੇਣ ਦਾ ਇਲਜ਼ਾਮ ਲਾਇਆ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਨੇ ਸੈਂਟ੍ਰਲਾਈਜ਼ ਕਾਉਂਟਿੰਗ ਸ਼ੁਰੂ ਕੀਤੀ ਸੀ ਪਰ ਪੀਯੂ ਦੇ ਡੀਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਇਹ ਤੈਅ ਨਹੀਂ ਕਰੇਗੀ ਕਿ ਕਾਉਂਟਿੰਗ ਸੈਂਟ੍ਰਲਾਈਜ਼ ਹੋਵੇਗੀ ਜਾਂ ਡਿਪਾਰਟਮੈਂਟ ਦੇ ਪੱਧਰ ‘ਤੇ।