ਪੀਟੀਯੂ ਦੇ ਵਿਦਿਆਰਥੀ ਫੂਡ ਪੁਆਇਜ਼ਨ ਦਾ ਸ਼ਿਕਾਰ - Food poisoning
ਕਪੂਰਥਲਾ ਜਲੰਧਰ ਰੋਡ ਤੇ ਸਥਿਤ 'ਪੰਜਾਬ ਟੈਕਨੀਕਲ ਯੂਨੀਵਰਸਿਟੀ' ਦੇ 42 ਵਿਦਿਆਰਥੀਆ ਦੇ ਬਿਮਾਰ ਹੋਣ ਕਾਰਨ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਐੱਸਐੱਮਓ ਡਾ ਤਾਰਾ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 42 ਵਿਦਿਆਰਥੀ ਬੀਮਾਰ ਹੋਏ ਸਨ ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਹੈ। 29 ਵਿਦਿਆਰਥੀ ਹਾਲੇ ੇ ਹਸਪਤਾਲ ਵਿੱਚ ਦਾਖ਼ਲ ਹਨ। ਕੁਝ ਵਿਦਿਆਰਥੀ ਠੀਕ ਹੋਣ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ਭੇਜ ਦਿੱਤਾ ਗਿਆ । ਉਨ੍ਹਾਂ ਨੇ ਦੱਸਿਆ ਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਜਾਂਚ ਵਿੱਚ ਜੁਟੇ ਨੇ ਖਾਣੇ ਤੇ ਪਾਣੀ ਸੈਂਪਲ ਲੈ ਜਾ ਰਹੇ ਨੇ ਪਤਾ ਲਗਾਇਆ ਜਾ ਰਿਹਾ ਹੈ।