ਪਟਿਆਲਾ ਬਿਜਲੀ ਵਿਭਾਗ ਨੇ ਮਨਾਇਆ 73ਵਾਂ ਆਜ਼ਾਦੀ ਦਿਹਾੜਾ - ਸਵਤੰਤਰਤਾ ਦਿਵਸ
ਪਟਿਆਲਾ ਪਾਵਰਕੌਮ ਦੇ ਦਫ਼ਤਰ 'ਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ 'ਤੇ ਵਿਭਾਗ ਨੇ ਪੂਰੇ ਭਾਰਤ ਨੂੰ ਵਧਾਈ ਦਿੱਤੀ। ਵਿਭਾਗ 'ਚ ਪਰੇਡ ਅਤੇ ਬੈਂਡ ਦਾ ਵੀ ਆਯੋਜਨ ਕੀਤਾ ਗਿਆ। ਪੀ.ਐੱਸ.ਪੀ.ਸੀ.ਐੱਲ ਦੇ ਮੁੱਖ ਦਫ਼ਤਰ 'ਚ ਵੀ ਝੰਡਾ ਲਹਿਰਾ ਕੇ ਖੁਸ਼ੀ ਮਨਾਈ ਗਈ। ਆਜ਼ਾਦੀ ਦਿਹਾੜੇ ਮੌਕੇ ਇੰਜੀਨੀਅਰ ਬਲਦੇਵ ਸਿੰਘ ਵੱਲੋਂ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਵਿਭਾਗ ਨੇ ਬਿਜਲੀ ਭਰਨ ਲਈ ਮੋਬਾਈਲ ਐਪ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।