ਮੁਕੰਮਲ ਹੜਤਾਲ 'ਤੇ ਜਾਣਗੇ ਪੀ.ਆਰ.ਟੀ.ਸੀ ਦੇ ਕੱਚੇ ਕਾਮੇ - ਸਵਾਰੀਆਂ
ਬਠਿੰਡਾ : ਤਿੱਨ ਅਤੇ ਚਾਰ ਅਗਸਤ ਨੂੰ ਚਾਰ-ਚਾਰ ਘੰਟਿਆਂ ਲਈ ਬੱਸ ਸਟੈਂਡ ਜਾਮ ਕੱਚੇ ਕਾਮੇ ਕਰਨਗੇ। ਬਠਿੰਡਾ ਪੀ.ਆਰ.ਟੀ.ਸੀ ਦੇ ਡਿਪੂ ਮੂਹਰੇ ਪੀ.ਆਰ.ਟੀ.ਸੀ ਦੇ ਕੱਚੇ ਡਰਾਈਵਰਾਂ ਕੰਡਕਟਰਾਂ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਮੌਕੇ 'ਤੇ ਬੋਲਦਿਆਂ ਡੀਪੂ ਪ੍ਰਧਾਨ ਸੰਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ 9,10 ਤਰੀਕ ਨੂੰ ਪੀ.ਆਰ.ਟੀ.ਸੀ ਦੇ ਕੱਚੇ ਕਾਮਿਆਂ ਵੱਲੋਂ ਹੜਤਾਲ ਕੀਤੀ ਜਾਵੇਗੀ। ਕਿਉਂਕਿ ਪੰਜਾਬ ਸਰਕਾਰ ਵੱਲੋਂ ਸਾਡੇ ਤੋਂ ਪ੍ਰਪੋਜ਼ਲ ਮੰਗਿਆ ਸੀ ਅਤੇ 14 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ, ਇਸ ਲਈ ਪੀ.ਆਰ.ਟੀ.ਸੀ ਅਤੇ ਪਨਬੱਸ ਦੇ 27 ਡੀਪੂ 9 ਅਤੇ 10 ਤਰੀਕ ਦੀ ਹੜਤਾਲ ਕਰ ਰਹੇ ਹਾਂ। ਪਰ ਅਸੀਂ ਸਵਾਰੀਆਂ ਨੂੰ ਹੈਰਾਨ ਨਹੀਂ ਕਰਨਾ ਚਾਹੁੰਦੇ ਇਸ ਲਈ ਬੱਸਾਂ ਬੰਦ ਨਹੀਂ ਕਰਾਂਗੇ।