ਘਟੀਆ ਦਰਜੇ ਦੀ ਕਣਕ ਵੰਡਣ ਨੂੰ ਲੈ ਕੇ ਹੋਇਆ ਰੋਸ ਪ੍ਰਦਰਸ਼ਨ - Government
ਤਰਨਤਾਰਨ: ਬਲਾਕ ਭਿੱਖੀਵਿੰਡ ਅਧੀਨ ਆਉਂਦੇ ਦੇ ਪਿੰਡ ਬਰਗਾੜੀ ਵਿਖੇ ਫੂਡ ਸਪਲਾਈ ਵਿਭਾਗ (Department of Food Supplies) ਵੱਲੋਂ ਅਤਿ ਦਰਜੇ ਦੀ ਖਰਾਬ ਹੋਈ ਸਸਤੀ ਕਣਕ ਵੰਡਣ ਲਈ ਆਈ।ਜਿਸ ਨੂੰ ਲੋਕਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ।ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ (Government)ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਗਰੀਬ ਵਰਗ ਨੂੰ ਜੋ ਸਸਤੀ ਕਣਕ ਦਿੱਤੀ ਜਾ ਰਹੀ ਹੈ ਉਸ ਨੂੰ ਸੁਸਰੀ ਨੇ ਖਾਧਾ ਹੋਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕਣਕ ਗਲੀ ਹੋਈ ਹੈ।ਉਧਰ ਫੂਡ ਸਪਲਾਈ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਰਚੀਆਂ ਡੇਢ ਦੋ ਮਹੀਨੇ ਪਹਿਲਾਂ ਕੱਟੀਆ ਜਾ ਚੁੱਕੀਆ ਸਨ ਅਤੇ ਸਾਡੇ ਵੱਲੋਂ ਕਣਕ ਵਧੀਆ ਦਿੱਤੀ ਗਈ ਸੀ ਅਤੇ ਅਸੀਂ ਡਿਪੂ ਹੋਲਡਰਾਂ ਨੂੰ ਬੁਲਾ ਕੇ ਉਨ੍ਹਾਂ ਕੋਲੋਂ ਜਾਣਕਾਰੀ ਲਈ ਜਾਵੇਗੀ।