ਵੱਖ-ਵੱਖ ਮੁਲਾਜ਼ਮਾਂ ਜਥੇਬੰਦੀਆ ਵੱਲੋਂ ਧਰਨੇ - 6ਵੇਂ ਪੇਅ ਕਮਿਸ਼ਨ ਵਿੱਚ ਸੋਧ
ਅਬੋਹਰ: ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਅਤੇ ਸਾਝਾਂ ਮੁਲਾਜ਼ਮ ਫਰੰਟ (Joint Employees Front) ਦੇ ਸੱਦੇ ‘ਤੇ ਤਹਿਸੀਲ ਅਬੋਹਰ (Tehsil Abohar) ‘ਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਵੱਲੋਂ ਰੋਸ ਧਰਨਾ ਲਗਾਇਆ ਗਿਆ।ਸਾਂਝਾ ਅਧਿਆਪਕ ਮੋਰਚਾ (Joint Teachers' Front) ਅਤੇ ਪੰਜਾਬ ਅਧਿਆਪਕ ਗਠਜੋੜ ਦੇ ਬੈਨਰ ਹੇਠ ਅਧਿਆਪਕ ਬੀ.ਪੀ.ਈ.ਓ. ਦਫ਼ਤਰ ਵਿਖੇ ਇਕੱਠੇ ਹੋਏ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਐੱਸ.ਡੀ.ਐੱਮ. ਦਫ਼ਤਰ ਪਹੁੰਚ ਕੇ ਧਰਨਾ (SDM Protest by reaching the office) ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ 6ਵੇਂ ਪੇਅ ਕਮਿਸ਼ਨ ਵਿੱਚ ਸੋਧ (Amendment to the 6th Pay Commission) ਕਰਕੇ ਮੁਲਾਜ਼ਮ ਬਚਾਉਣ ਨੀਤੀਆ ਨੂੰ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ।