ਸੇਵਾਮੁਕਤ ਫ਼ੌਜੀਆਂ ਨੇ ਕੀਤਾ ਕੇਂਦਰ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ - ਮੋਦੀ ਸਰਕਾਰ
ਅੰਮ੍ਰਿਤਸਰ: ਸੇਵਾਮੁਕਤ ਫ਼ੌਜੀਆਂ ਵੱਲੋਂ ਪੈਨਸ਼ਨ ਵਿੱਚ ਕਟੌਤੀ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਜਿਸ ਬਾਰੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਜਵਾਨਾਂ ‘ਤੇ ਕੇਂਦਰ ਸਰਕਾਰ ਤਸ਼ੱਦਦ ਢਾਹ ਰਹੀ ਹੈ, ਜੇਕਰ ਜਵਾਨ ਅਤੇ ਕਿਸਾਨ ਦੋਵੇਂ ਖ਼ਤਮ ਹੋ ਗਏ ਤਾਂ ਮੋਦੀ ਸਰਕਾਰ ਰਾਜ ਕਿੱਥੇ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫ਼ੌਜੀਆਂ ਦੀ ਪੈਨਸ਼ਨ ਵਿੱਚ ਕੌਟਤੀ ਕੀਤੀ ਜਾ ਰਹੀ ਹੈ ਜਦ ਕਿ ਹੋਰ ਅਧਿਕਾਰੀਆਂ ਦੀ ਪੈਨਸ਼ਨਾਂ ਵਧਾਈਆਂ ਜਾ ਰਹੀਆਂ ਹਨ।