ਮੁਸਲਿਮ ਭਾਈਚਾਰੇ ਵਲੋਂ ਪਾਕਿਸਤਾਨ ਖਿਲਾਫ਼ ਪ੍ਰਦਰਸ਼ਨ - ਪਠਾਨਕੋਟ ਦੀ ਜਾਮਾ ਮਸਜਿਦ
ਪਠਾਨਕੋਟ: ਪਾਕਿਸਤਾਨ 'ਚ ਸ਼ਰਾਰਤੀ ਅਨਸਰਾਂ ਵਲੋਂ ਹਿੰਦੂ ਧਰਮ ਦੇ ਮੰਦਿਰਾਂ ਦੀ ਭੰਨ ਤੋੜ ਕੀਤੀ ਗਈ ਹੈ। ਜਿਸ ਨੂੰ ਲੈਕੇ ਪਠਾਨਕੋਟ ਦੀ ਜਾਮਾ ਮਸਜਿਦ 'ਚ ਮੁਸਲਿਮ ਭਾਈਚਾਰੇ ਵਲੋਂ ਰੋਸ ਜਾਹਿਰ ਕਰਦਿਆਂ ਪਾਕਿਸਤਾਨ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਭਾਵਨਾਵਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਉਥੋਂ ਦੇ ਪ੍ਰਸ਼ਾਸਨ ਨੂੰ ਇਸ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ।