ਨਾਜਾਇਜ਼ ਦੁਕਾਨਾਂ ਮਾਲਕਾਂ ਵੱਲੋਂ ਕੀਤਾ ਕੌਂਸਲਰ ਅਤੇ ਗਲਾਡਾ ਖਿਲਾਫ਼ ਪ੍ਰਦਰਸ਼ਨ - ਰੋਸ ਪ੍ਰਦਰਸ਼ਨ ਕੀਤਾ
ਜਮਾਲਪੁਰ ਵਾਰਡ ਨੰਬਰ 23 ਲੇਬਰ ਕਾਲੋਨੀ ਵਿੱਚ ਗਲਾਡਾ ਅਤੇ ਵਾਰਡ 21 ਦੇ ਕੌਂਸਲਰ ਦੇ ਦਫ਼ਤਰ ਅੱਗੇ ਸਥਾਨਕਲੋਕਾਂ ਨੇ ਨਾਅਰੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਦੁਕਾਨਦਾਰੀ ਰਾਹੀਂ ਰੋਜ਼ੀ ਰੋਟੀ ਚਲਾ ਰਹੇ ਹਨ, ਪਰ ਵਾਰਡ ਨੰਬਰ 21 ਦੇ ਕੌਂਸਲਰ ਵੱਲੋਂ ਗਲਾਡਾ ਨਾਲ ਮਿਲ ਕੇ ਕਾਰਵਾਈ ਕਰਵਾਈ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਸੰਤੋਸ਼ੀ ਅਤੇ ਰੀਟਾ ਰਾਣੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਬੈਠੇ ਹਨ। ਇੱਥੇ ਉਨ੍ਹਾਂ ਨੇ ਸਟੇਅ ਆਰਡਰ ਵੀ ਲਿਆ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਾਰਡ 21 ਦੇ ਕੌਂਸਲਰ ਕਿੱਟੀ ਉੱਪਲ ਦੇ ਪਤੀ ਦੀਪਕ ਉੱਪਲ ਵੱਲੋਂ ਆਪਣੀ ਦੁਕਾਨ ਅਤੇ ਘਰ ਵੀ ਕਬਜਾ ਲੈ ਕੇ ਨਾਜਾਇਜ ਤਰੀਕੇ ਨਾਲ ਬਣਾਇਆ ਹੋਇਆ ਹੈ।