ਰਾਸ਼ਨ ਕਾਰਡ ਕੱਟੇ ਜਾਣ ਦੇ ਵਿਰੋਧ 'ਚ ਬਲਜਿੰਦਰ ਕੌਰ ਨੇ ਦਿੱਤਾ ਧਰਨਾ
ਬਠਿੰਡਾ: ਗਰੀਬਾਂ ਅਤੇ ਲੋੜਵੰਦ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਉੱਤੇ ਅੱਜ ਤਲਵੰਡੀ ਸਾਬੋ ਵਿੱਚ ਰੱਜ ਕੇ ਰਾਜਨੀਤੀ ਹੋਈ। ਹਲਕੇ ਤੋਂ ਆਪ ਦੀ ਵਿਧਾਇਕਾ ਬਲਜਿੰਦਰ ਕੌਰ ਨੇ ਪੀੜਤ ਲੋਕਾਂ ਨੂੰ ਨਾਲ ਲੈ ਕੇ ਤਲਵੰਡੀ ਸਾਬੋ ਐਸਡੀਐਮ ਦਫਤਰ ਅੱਗੇ ਧਰਨਾ ਦਿੰਦਿਆਂ ਮੰਗ ਪੱਤਰ ਸੌਂਪਿਆ। ਉੱਥੇ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਰਹਿ ਚੁੱਕੇ ਸਰਦਾਰਾ ਸਿੰਘ ਜੌਹਲ ਦੀ ਅਗਵਾਈ ਵਾਲੀ ਲੋਕ ਅਧਿਕਾਰ ਲਹਿਰ ਦੇ ਆਗੂ ਰੁਪਿੰਦਰ ਸਿੰਘ ਸਿੱਧੂ ਨੇ ਵਿਧਾਇਕਾ ਦੇ ਧਰਨੇ ਉੱਤੇ ਤੰਜ ਕਸਦਿਆਂ ਕਿਹਾ ਕਿ ਧਰਨਿਆਂ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ। ਆਟਾ-ਦਾਲ ਕਾਰਡ 3 ਸਾਲ ਪਹਿਲਾਂ ਕੱਟੇ ਸਨ ਤੇ ਜੇ ਉਦੋਂ ਹੀ ਵਿਧਾਇਕਾ ਨੇ ਵਿਧਾਨ ਸਭਾ ਵਿੱਚ ਆਵਾਜ਼ ਚੁੱਕੀ ਹੁੰਦੀ ਤਾਂ ਅੱਜ ਤੱਕ ਕਾਰਡ ਬਹਾਲ ਵੀ ਹੋ ਜਾਣੇ ਸੀ।