ਪੁਲਿਸ ਸਟੇਸ਼ਨ (Police station) ਬਾਹਰ ਰੇਹੜੀ-ਫੜੀ ਵਾਲਿਆਂ ਦਾ ਧਰਨਾ - ਪੁਲਿਸ
ਰਾਏਕੋਟ: ਪੁਲਿਸ ਸਟੇਸ਼ਨ (Police station) ਅੱਗੇ ਸ਼ਾਮ ਨੂੰ ਰੇਹੜੀ-ਫੜ੍ਹੀ ਵਾਲਿਆਂ ਨੇ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ਼ ਧਰਨਾ ਲਗਾਇਆ, ਅਤੇ ਰਾਏਕੋਟ ਪੁਲਿਸ (Police) 'ਤੇ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦਿਆਂ ਪੁਲਿਸ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਤੇ ਵੱਡੀ ਗਿਣਤੀ ਚ ਰੇਹੜੀ ਵਾਲਿਆਂ ਦਾ ਪੁਲਿਸ ਸਟੇਸ਼ਨ (Police station) ਬਾਹਰ ਇੱਕਠ ਦੇਖਣ ਨੂੰ ਮਿਲਿਆਂ।ਇਸ ਮੌਕੇ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ, ਕਿ ਪੁਲਿਸ (Police) ਰੇਹੜੀ ਵਾਲਿਆਂ ਨੂੰ ਲਾਕਡਾਊਨ ਦੀ ਆੜ ਨਾਜਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇੱਕ ਵਿਜੇ ਕੁਮਾਰ ਨਾਮ ਦੇ ਰੇਹੜੀ ਵਾਲੇ ਨੇ ਕੁੱਝ ਪੁਲਿਸ ਮੁਲਾਜ਼ਮਾਂ ‘ਤੇ ਬਿਨ੍ਹਾਂ ਪੈਸੇ ਦਿੱਤੇ ਜਬਰਨ ਸ਼ਬਜੀਆਂ ਤੇ ਫਲ ਲੈਣ ਦੇ ਇਲਜ਼ਾਮ ਲਗਾਏ ਹਨ। ਉਧਰ ਐੱਸਐੱਚਓ ਵਿਨੋਦ ਕੁਮਾਰ ਪੁਲਿਸ (Police) ‘ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ