SDM ਦਫ਼ਤਰ 'ਚ ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਸੀਟੂ ਵੱਲੋਂ ਰੋਸ ਪ੍ਰਦਰਸ਼ਨ - ਕਿਰਤ ਇੰਸਪੈਕਟਰਾਂ
ਰਾਏਕੋਟ: ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਵੱਲੋਂ ਐੱਸ.ਡੀ.ਐੱਮ. (SDM) ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਰਾਜਜਸਵੰਤ ਸਿੰਘ ਨੇ ਦੱਸਿਆ ਕਿ ਮਿਸਤਰੀਆਂ ਅਤੇ ਮਜਦੂਰਾਂ (Masons and laborers) ਦੀਆਂ ਲਾਭਪਾਤਰੀ ਕਾਪੀਆਂ ਨਹੀਂ ਬਣਾਈਆਂ ਜਾ ਰਹੀਆਂ, ਸਗੋਂ ਸੇਵਾ ਕੇਂਦਰਾਂ (Service Centers) ਅਤੇ ਕਿਰਤ ਇੰਸਪੈਕਟਰਾਂ ਵੱਲੋਂ ਹਰ ਵਾਰ ਤਰ੍ਹਾਂ-ਤਰ੍ਹਾਂ ਦੇ ਇਤਰਾਜ ਲਗਾ ਕੇ ਯੋਗ ਲਾਭਤਾਰੀਆਂ ਦੀਆਂ ਕਾਪੀਆਂ ਰੋਕ ਦਿੱਤੀਆਂ ਜਾਂਦੀਆਂ ਹਨ, ਉੱਥੇ ਹੀ ਸੇਵਾ ਕੇਂਦਰਾਂ (Service Centers) ਅਤੇ ਲੁਧਿਆਣਾ (Ludhiana) ਵਿਖੇ ਮਜਦੂਰਾਂ (laborers) ਦੇ ਨਜਾਇਜ਼ ਚੱਕਰ ਲਗਵਾਏ ਜਾ ਰਹੇ ਹਨ, ਬਲਕਿ ਵਰਕਰਾਂ ਦੇ ਬਕਾਏ, ਬੱਚਿਆਂ ਦੇ ਵਜੀਫੇ ਅਤੇ ਹੋਰ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਅਤੇ ਵਰਕਰਾਂ ਦੇ ਵਾਰ ਵਾਰ ਸੇਵਾ ਕੇਂਦਰਾਂ ਅਤੇ ਲੁਧਿਆਣਾ (Ludhiana) ਦੇ ਚੱਕਰ ਲਗਵਾਏ ਜਾ ਰਹੇ ਹਨ।