ਨਸ਼ਾ ਛਡਾਓ ਕੇਂਦਰ ਬਾਹਰ ਜਬਰਦਸਤ ਹੰਗਾਮਾ - ਜਬਰਦਸਤ ਹੰਗਾਮਾ
ਸ੍ਰੀ ਮੁਕਤਸਰ ਸਾਹਿਬ: ਨਸ਼ਾ ਛਡਾਓ ਕੇਂਦਰ (De-addiction center) ‘ਤੇ ਨਸ਼ਾ ਛਡਾਓ ਦਵਾਈ ਦੀ ਸਹੀ ਵੰਡ ਨਾ ਹੋਣ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ (Government Hospital) ਵਿਖੇ ਦਵਾਈ ਲੈਣ ਆਏ ਲੋਕਾਂ ਨੇ ਹਸਪਤਾਲ ਦੇ ਗੇਟ ਬੰਦ ਕਰ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਧਰਨਾਕਾਰੀਆਂ ਨੇ ਕਿਹਾ ਕਿ ਉਹ ਨਸ਼ਾ ਛੱਡਣ ਲਈ ਦਵਾਈ ਸਰਕਾਰੀ ਹਸਪਤਾਲ ਦੇ ਵਿੱਚੋਂ ਲੈਂਦੇ ਹਨ ਪਰ ਉਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਜਾ ਰਹੀ। ਪ੍ਰਦਰਨਸ਼ਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਵਾਈ ਲੈਣ ਦੇ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪਰੇਸ਼ਾਨ ਹੋਏ ਲੋਕਾਂ ਦਾ ਕਹਿਣੈ ਹੈ ਕਿ ਉਨ੍ਹਾਂ ਨੂੰ ਇੱਕ ਦੋ ਦਿਨ੍ਹਾਂ ਦੇ ਲਈ ਹੀ ਦਵਾਈ ਦਿੱਤੀ ਜਾਂਦੀ ਹੈ ਜਦਕਿ ਹੋਰ ਹਸਪਤਾਲਾਂ ਦੇ ਵਿੱਚ ਕਈ ਕਈ ਦਿਨ੍ਹਾਂ ਦੀ ਦਵਾਈ ਦਿੱਤੀ ਜਾਂਦੀ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਸ਼ਾਸਨ ਤੋਂ ਜਲਦ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ।