ਡੀਸੀ ਦਫ਼ਤਰ ਬਾਹਰ ਈਸਾਈ ਭਾਈਚਾਰੇ ਵੱਲੋਂ ਧਰਨਾ - Protest
ਜਲੰਧਰ: ਈਸਾਈ (Christian) ਭਾਈਚਾਰੇ ਦੇ ਲੋਕਾਂ ਵੱਲੋਂ ਹਿੰਦੂ (Hindus) ਧਰਮ ਦੀਆਂ ਵੱਖ-ਵੱਖ ਜਥੇਬੰਦੀਆਂ ‘ਤੇ ਇਲਜ਼ਾਮ ਲਗਾਏ ਗਏ ਹਨ, ਕਿ ਉਹ ਉੱਤਰੀ ਭਾਰਤ (Northern India) ਵਿੱਚ ਜਬਰਨ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਹਿੰਦੂ (Hindus) ਬਣਾ ਰਹੇ। ਇਸ ਦੇ ਵਿਰੋਧ ਵਿੱਚ ਈਸਾਈ (Christian) ਧਰਮ ਦੇ ਲੋਕਾਂ ਨੇ ਡੀਸੀ ਦਫ਼ਤਰ ਬਾਹਰ ਧਰਨਾ ਲਗਾਇਆ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਇੱਕ ਆਜ਼ਾਦ ਤੇ ਲੋਕੰਤਤਰ ਦੇਸ਼ ਹੈ, ਪਰ ਹਿੰਦੂ (Hindus) ਧਰਮ ਦੀਆਂ ਕੁਝ ਜਥੇਬੰਦੀਆ ਅਜਿਹਾ ਕਰਕੇ ਦੇਸ਼ ਦੇ ਸਵਿੰਧਾਨ ਦੀ ਉਲੰਘਨਾ ਕਰ ਰਹੀਆਂ ਹਨ। ਈਸਾਈ (Christian) ਭਾਈਚਾਰੇ ਦੇ ਲੋਕਾਂ ਵੱਲੋਂ ਅਜਿਹਾ ਕਰਨ ਵਾਲਿਆ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।