ਨਾਰਵੇ 'ਚ ਕੁਰਾਨ ਸ਼ਰੀਫ਼ ਅੱਗ ਦੇ ਹਵਾਲੇ ਕਰਨ ਦਾ ਲੁਧਿਆਣਾ ਵਿੱਚ ਵਿਰੋਧ - ludhiana news
ਲੁਧਿਆਣਾ ਵਿੱਚ ਸਥਿਤ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਜੁੰਮੇ ਦੀ ਨਮਾਜ਼ ਤੋਂ ਬਾਅਦ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਨਾਰਵੇ ਵਿੱਚ ਹੋਈ ਪੱਵਿਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਨਾਰਵੇ ਸਰਕਾਰ ਦਾ ਪੁਤਲਾ ਫੁਕਿਆ ਤੇ ਪੱਵਿਤਰ ਕੁਰਾਨ ਸ਼ਰੀਫ ਜਲਾਉਣ ਵਾਲਿਆ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਨਾਰਵੇ ਦੀ ਐਂਟੀ ਇਸਲਾਮ ਸੰਸਥਾ ਪੱਵਿਤਰ ਕੁਰਾਨ ਸ਼ਰੀਫ ਨੂੰ ਜਲਾ ਕੇ ਸ਼ਾਇਦ ਇਹ ਸਮਝ ਰਹੀ ਹੈ ਕਿ ਉਹ ਦੁਨੀਆਂ ਤੋਂ ਮੁਸਲਮਾਨਾਂ ਨੂੰ ਖਤਮ ਕਰ ਦੇਣਗੇ। ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਦਾ ਇਤਿਹਾਸ ਹੈ ਕਿ ਜਿੱਥੇ-ਜੱਥੇ ਵੀ ਕੁਰਾਨ ਸ਼ਰੀਫ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ-ਉੱਥੇ ਇਸਲਾਮ ਪਹਿਲਾਂ ਤੋਂ ਜਿਆਦਾ ਹੋਰ ਮਜ਼ਬੂਤ ਹੋਇਆ ਹੈ।