ਦੁਕਾਨਦਾਰਾਂ ਤੇ ਸਮਾਜ ਸੇਵੀਆਂ ਵਲੋਂ ਟਿੱਕੀਆਂ ਵਾਲੇ ਚੌਕ ਨੂੰ ਤੋੜੇ ਜਾਣ ਦਾ ਵਿਰੋਧ - ਜਲੰਧਰ ਨਿਊਜ਼
ਜਲੰਧਰ ਦੇ ਰੈਣਕ ਬਾਜ਼ਾਰ ਵਿੱਚ ਟਿੱਕੀਆਂ ਵਾਲੇ ਚੌਕ ਨੂੰ ਤੋੜੇ ਜਾਣ ਦੇ ਵਿਰੋਧ ਵਿੱਚ ਦੁਕਾਨਦਾਰਾਂ ਨੇ ਜੋਤੀ ਚੌਕ ਜਾਮ ਕਰ ਦਿੱਤਾ ਅਤੇ ਗ਼ਰੀਬ ਬਚਾਓ ਮੋਰਚਾ ਸ਼ੁਰੂ ਕੀਤਾ ਹੈ। ਇਨ੍ਹਾਂ ਗ਼ਰੀਬਾਂ ਦੇ ਸਮਰਥਨ ਵਿੱਚ ਕਈ ਸਮਾਜ ਸੇਵਾ ਸੰਸਥਾਵਾਂ ਵੀ ਜੁੜੀਆਂ ਹਨ। ਜੋਤੀ ਚੌਕ ਦੇ ਟਿੱਕੀਆਂ ਵਾਲੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਸੰਘਰਸ਼ ਅੱਗੇ ਬੋਲ ਤੇਜ਼ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਗਰੀਬਾਂ ਨਾਲ ਧੱਕਾ ਕਰ ਰਹੀ ਹੈ ਅਤੇ ਇਨ੍ਹੀਂ ਦਿਨੀਂ ਉਹ ਕਈ ਅਧਿਕਾਰੀਆਂ ਨਾਲ ਮਿਲ ਚੁੱਕੇ ਹਨ, ਪਰ ਕੋਈ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੱਢਦੀ ਇਨ੍ਹਾਂ ਬੇਰੁਜ਼ਗਾਰਾਂ ਲਈ ਜਦੋਂ ਤੱਕ ਕੁਝ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।