ਪੂਰੇ ਦੇਸ਼ 'ਚ ਵਿਰੋਧ ਦੀ ਅੱਗ, ਚਾਰੇ ਪਾਸੇ ਗੂੰਜਿਆ 'ਮੋਦੀ ਹਾਏ-ਹਾਏ' - ਭਾਰਤ ਬੰਦ
ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨ ਨੇ ਮਜ਼ਦੂਰ ਸੁਧਾਰ, ਵਿਦੇਸ਼ੀ ਸਿੱਧੇ ਨਿਵੇਸ਼ ਤੇ ਨਿੱਜੀਕਰਨ ਵਰਗੀਆਂ ਕੇਂਦਰੀ ਨੀਤੀਆਂ ਵਿਰੁੱਧ ਭਾਰਤ ਬੰਦ ਦਾ ਸੱਦਾ ਦਿੱਤਾ ਜਿਸ ਦਾ ਸਮਰਥਨ ਵੱਖ-ਵੱਖ ਜਥੇਬੰਦੀਆਂ ਨੇ ਕੀਤਾ। ਖ਼ਾਸ ਗੱਲ ਇਹ ਵੀ ਸੀ ਕਿ ਭਾਰਤ ਬੰਦ ਦੌਰਾਨ ਸੜਕਾਂ ਸੁੰਨੀਆਂ ਨਹੀਂ ਸਨ ਸਗੋਂ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। ਮੋਦੀ ਸਰਕਾਰ ਵਿਰੁੱਧ ਲੋਕਾਂ ਦੇ ਮਨਾਂ 'ਚ ਭਰਿਆ ਗੁੱਸਾ ਸਾਫ਼ ਵੇਖਣ ਨੂੰ ਮਿਲਿਆ।