ਨੌਜਵਾਨ ਸਭਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ - moga
ਮੋਗਾ: ਜ਼ਿਲ੍ਹੇ 'ਚ ਨੌਜਵਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਖੇਤੀ ਬਿੱਲਾਂ ਵਿਰੁੱਧ ਸੰਘਰਸ਼ ਥੰਮ ਨਹੀਂ ਰਿਹਾ ਹੈ। ਇਸ ਤਹਿਤ ਹੀ ਨੌਜਵਾਨ ਸਭਾ ਵੱਲੋਂ ਵੀ ਰੋਸ ਪੱਦਰਸ਼ਨ ਕੀਤਾ ਗਿਆ। ਇਸ ਬਾਰੇ ਨੌਜਵਾਨ ਸਭਾ ਦੇ ਆਗੂ ਦਾ ਕਹਿਣਾ ਹੈ ਕਿ ਇਸ ਦਾ ਨੁਕਸਾਨ ਸਿਰਫ਼ ਕਿਸਾਨਾਂ ਨੂੰ ਨਹੀਂ ਬਲਕਿ ਦੁਕਾਨਦਾਰ ਤੇ ਮਜ਼ਦੂਰ ਵਰਗ ਨੂੰ ਵੀ ਹੋਵੇਗਾ। ਜੇ ਸਰਕਾਰ ਇਸੇ ਤਰ੍ਹਾਂ ਅਡਾਨੀ ਅੰਬਾਨੀ ਦਾ ਪੱਖ ਪੂਰਦੀ ਰਹੀ ਤਾਂ, ਇਸ ਨਾਲ ਭਾਰਤ ਹੋਰ ਗਰੀਬ ਹੋ ਜਾਵੇਗਾ।