ਬੈਰਾਜ ਡੈਮ ਔਸਤੀ ਸੰਘਰਸ਼ ਕਮੇਟੀ ਨੇ ਕੀਤਾ ਪ੍ਰਦਰਸ਼ਨ
ਪਠਾਨਕੋਟ: ਬੈਰਾਜ ਔਸਤੀ ਸੰਘਰਸ਼ ਕਮੇਟੀ ਜੁਗਿਆਲ ਜੈਨੀ ਵੱਲੋਂ ਰਣਜੀਤ ਸਾਗਰ ਡੈਮ ਚੀਫ਼ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ ਨੂੰ ਬਣੇ ਹੋਏ ਕਈ ਸਾਲ ਬੀਤ ਚੁੱਕੇ ਹਨ ਤੇ ਹੁਣ ਰਾਵੀ ਦਰਿਆ ਉੱਪਰ ਬੈਰਾਜ ਪ੍ਰਾਜੈਕਟ ਵੀ ਬਣ ਰਿਹਾ ਹੈ। ਉਸ ਵੇਲੇ ਦੀ ਸਰਕਾਰ ਨੇ ਡੈਮ ਬਣਾਉਣ ਦੇ ਸਮੇਂ ਕਿਸਾਨਾਂ ਦੀ ਜੋ ਜ਼ਮੀਨ ਡੈਮ ਵਿੱਚ ਆਈ ਸੀ, ਉਨ੍ਹਾਂ ਕਿਸਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਅਜੇ ਤੱਕ ਨਹੀਂ ਦਿੱਤੀ ਗਈ ਬਲਕਿ ਹੋਰਾਂ ਨੂੰ ਮਿਲੀਭੁਗਤ ਨਾਲ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।