ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਵੱਲੋਂ ਧਰਨਾ - ਆਸ਼ਾ ਵਰਕਰਾਂ ਵੱਲੋਂ ਧਰਨਾ
ਫ਼ਤਹਿਗੜ੍ਹ ਸਾਹਿਬ: ਸਿਵਲ ਹਸਪਤਾਲ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਆਸਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੀ ਪੰਜਾਬ ਪ੍ਰਧਾਨ ਕਿਰਨਦੀਪ ਪੰਜੋਲਾ ਨੇ ਕਿਹਾ ਕਿ ਸਰਕਾਰ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਉਨ੍ਹਾਂ ਤੋਂ ਮੁੱਕਰ ਗਈ ਹੈ, ਜੋ ਮੰਗਾਂ ਮੰਨੀਆਂ ਸੀ ਉਹ ਵੀ ਪੂਰੀ ਨਹੀਂ ਕੀਤੀਆਂ, ਸਰਕਾਰ ਤੋਂ ਹੁਣ ਸਾਡਾ ਵਿਸ਼ਵਾਸ ਉਠ ਚੁੱਕਿਆ ਹੈ। ਸਾਡੀ ਜੋ ਮੰਗ ਹੈ ਉਹ ਸਿਰਫ਼ ਇਹੀ ਹੈ ਕਿ ਇੱਕ ਤਾਂ ਹਰਿਆਣਾ ਪੈਟਰਨ ਦੀ ਤਰਜ਼ ਉੱਤੇ ਆਸ਼ਾ ਵਰਕਰਾਂ ਨੂੰ ਭੱਤਾ ਦਿੰਦੇ ਹੋਏ ਸੈਲਰੀ ਫਿਕਸ ਕੀਤੀ ਜਾਵੇ। ਇਸ ਤੋਂ ਇਲਾਵਾ ਆਸਾ ਵਰਕਰਾਂ ਨੂੰ ਸਮਾਰਟਫੋਨ ਆਦਿ ਦਿੱਤੇ ਜਾਣ।
TAGGED:
ਆਸ਼ਾ ਵਰਕਰਾਂ ਵੱਲੋਂ ਧਰਨਾ