GGS ਮੈਡੀਕਲ ਹਸਪਤਾਲ ਦੇ ਗੇਟ ‘ਤੇ ਧਰਨਾ, ਕੀਤੀ ਇਹ ਮੰਗ - Civil Hospital
ਫਰੀਦਕੋਟ: ਪੰਜਾਬ ਭਰ ਵਿੱਚ ਨਰਸਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਫਰੀਦਕੋਟ ਦੇ ਸਿਵਲ ਹਸਪਤਾਲ ਅਤੇ GGS ਮੈਡੀਕਲ ਹਸਪਤਾਲ ਦੀਆਂ ਨਰਸਾਂ ਨੇ GGS ਮੈਡੀਕਲ ਹਸਪਤਾਲ ਵਿਚੋਂ ਕੱਢੇ ਗਏ ਕੋਰੋਨਾ ਕਾਮਿਆਂ ਨਾਲ ਮਿਲ ਕੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜਮ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਪ੍ਰਦਰਸ਼ਨ ਹੋਰ ਵੀ ਤੇਜ਼ ਹੋ ਜਾਵੇਗਾ।