2 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਨੈਸ਼ਨਲ ਹਾਈਵੇ ਅਥਾਰਟੀ ਵਿਰੁੱਧ ਧਰਨਾ, ਪ੍ਰਸ਼ਾਸਨ ਬੇਖ਼ਬਰ - ਸਮਰਾਲਾ ਦੇ ਨਜ਼ਦੀਕ ਬਹਿਲੋਲਪੁਰ ਰੋਡ ਉਪਰ ਧਰਨਾ
ਲੁਧਿਆਣਾ ਵਿੱਚ ਸਮਰਾਲਾ ਦੇ ਨਜ਼ਦੀਕ ਬਹਿਲੋਲਪੁਰ ਰੋਡ ਉਪਰ ਲੱਗੇ 2 ਮਹੀਨੇ ਤੋਂ ਲਗਾਤਾਰ ਧਰਨੇ ਨੇ ਸਰਕਾਰ ਤੇ ਨੈਸ਼ਨਲ ਹਾਈਵੇਅ ਅਥਾਰਟੀ ਦੀ ਕਾਰਗੁਜਾਰੀ 'ਤੇ ਸਵਾਲੀਆ ਚਿੰਨ ਖੜ੍ਹੇ ਕੀਤੇ ਹਨ। ਲੋਕ ਬਹਿਲੋਲਪੁਰ ਰੋਡ ਉਪਰ ਪੁਲ ਬਣਾਉਣ ਦੀ ਲਗਾਤਰ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਰੋਡ ਇੱਕ ਪਾਸੇ ਜਿੱਥੇ ਆਨੰਦਪੁਰ ਸਾਹਿਬ ਤੇ ਨੈਣਾ ਦੇਵੀ ਨਾਲ ਜੁੜਦਾ ਹੈ, ਉੱਥੇ ਹੀ ਦੂਜੇ ਪਾਸੇ ਲਗਭਗ 40 ਪਿੰਡਾਂ ਨੂੰ ਇਸ ਪੁੱਲ ਦੇ ਬਣਨ ਨਾਲ ਸਹੂਲਤ ਮਿਲ ਸਕਦੀ ਹੈ, ਪਰ ਨੈਸ਼ਨਲ ਹਾਈਵੇਅ ਅਥਾਰਟੀ ਪੁਲ ਨੂੰ ਬਣਾਉਣ ਲਈ ਕਿਸੇ ਤਰ੍ਹਾਂ ਵੀ ਸਹਿਮਤ ਨਹੀਂ ਹੈ।