ਰਾਮ ਲੀਲਾ ’ਚ ਗਾਣੇ ਲਾ ਕੇ ਨੱਚਣ ਦਾ ਵਿਰੋਧ
ਸ੍ਰੀ ਫਤਿਹਗੜ੍ਹ ਸਾਹਿਬ: ਦੁਸ਼ਹਿਰਾ ਤੋਂ ਪਹਿਲਾਂ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਸਟੇਜਾਂ ਉੱਤੇ ਰਾਮ ਲੀਲਾ ਦੇ ਮਾਧਿਅਮ ਰਾਂਹੀ ਰਮਾਇਣ ਦਾ ਮੰਚਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਅਕਸਰ ਪੰਜਾਬੀ ਜਾਂ ਹਿੰਦੀ ਫ਼ਿਲਮੀ ਗੀਤਾਂ (Punjabi or Hindi movie songs) ਉੱਤੇ ਕਲਾਕਾਰਾਂ ਵੱਲੋਂ ਡਾਂਸ (Dance) ਕੀਤਾ ਜਾਂਦਾ ਹੈ, ਜਿਸ ਨੂੰ ਲੈ ਕੇ ਹੁਣ ਹਿੰਦੂ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਇਸ ਮੌਕੇ ਸ਼ਿਵਾ ਸੈਨਾ ਬਾਲ ਠਾਕੁਰੇ (Shiv Sena Bal Thakur) ਦੇ ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਰਕੇ ਹਿੰਦੂ ਧਰਮ ਨੂੰ ਠੇਸ ਪਹਚਾਈ ਜਾ ਰਹੀ ਹੈ, ਜੋ ਕਿਸੇ ਕੀਮਤ ‘ਤੇ ਬਰਦਾਸ਼ ਨਹੀਂ ਕੀਤੀ ਜਾਵੇਗੀ, ਇਸ ਸਬੰਧ ਵਿੱਚ ਦੀਪਕ ਬਾਤੀਸ਼ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਅਜਿਹੀਆਂ ਸਟੇਜਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।