ਬਲਾਤਕਾਰ ਮਾਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ - Protest
ਅੰਮ੍ਰਿਤਸਰ: ਦਿੱਲੀ ਵਿਚ ਲੜਕੀ ਨਾਲ ਬਲਾਤਕਾਰ (Rape) ਕਰਕੇ ਉਸਦਾ ਕਤਲ ਕਾਰਨ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸਦੇ ਰੋਸ ਵਜੋਂ ਅੰਮ੍ਰਿਤਸਰ (Amritsar) ਦੇ ਭੰਡਾਰੀ ਪੁਲ ਤੋਂ ਲੈ ਕੇ ਹਾਲ ਗੇਟ ਤੱਕ ਮਹਿਲਾਵਾਂ ਨੇ ਰੋਸ ਮਾਰਚ ਕੱਢਿਆ ਹੈ।ਮਹਿਲਾਵਾਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨਮੰਤਰੀ (Prime Minister) ਨਰਿੰਦਰ ਮੋਦੀ ਦਾ ਨਾਅਰਾ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਪਰ ਕੇਂਦਰ ਸਰਕਾਰ ਦਾ ਹੁਣ ਧਿਆਨ ਸਿਰਫ ਦੇਸ਼ ਨੂੰ ਵੇਚਣ ਵੱਲ ਲੱਗਿਆ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੁੱਤੀ ਨੀਂਦ ਤੋਂ ਜਗਾਉਣ ਲਈ ਅੱਜ ਮਹਿਲਾਵਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਭਰ ਦੀਆਂ ਮਹਿਲਾਵਾਂ ਵਿਚ ਰੋਸ ਹੈ।