ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ ਦੀ ਅਗਵਾਈ ਹੇਠ ਰਾਹੁਲ ਗਾਂਧੀ ਵਿਰੁੱਧ ਧਰਨਾ - ਹੁਸ਼ਿਆਰਪੁਰ
ਪੂਰੇ ਦੇਸ਼ ਵਿੱਚ ਰਾਹੁਲ ਗਾਂਧੀ ਵਿਰੁੱਧ ਧਰਨੇ ਲਗਾਏ ਜਾ ਰਹੇ ਹਨ। ਇਸ ਦੇ ਚੱਲਦਿਆਂ ਹੁਸ਼ਿਆਰਪੁਰ ਦੇ ਕਣਕ ਮੰਡੀ ਚੋਂਕ ਵਿੱਚ ਸਾਬਕਾ ਕੈਬਿਨੇਟ ਮੰਤਰੀ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਅਤੇ ਨੇਤਾਵਾਂ ਵਲੋਂ ਵੀ ਰਾਹੁਲ ਗਾਂਧੀ ਵਿਰੁੱਧ ਧਰਨਾ ਲਗਾਇਆ ਗਿਆ। ਇਸ ਮੌਕੇ 'ਤੇ ਤੀਕਸ਼ਨ ਸੂਦ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਜੋ ਪ੍ਰਧਾਨੰਮਤਰੀ ਨਰਿੰਦਰ ਮੋਦੀ ਬਾਰੇ ਬੋਲਿਆ ਗਿਆ ਸੀ ਕਿ ਚੌਂਕੀਦਾਰ ਚੋਰ ਹੈ ਇਹ ਸਿਰਫ਼ ਪੀਐਮ ਨਰਿੰਦਰ ਮੋਦੀ ਦੀ ਛਵੀ ਨੂੰ ਖ਼ਰਾਬ ਕਰਨ ਲਈ ਅਤੇ ਵੋਟਾਂ ਬਟੋਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਣਜੋਗ ਸੁਪਰੀਮ ਕੋਰਟ ਵਲੋਂ ਕਾਂਗਰਸ ਪਾਰਟੀ ਵਲੋਂ ਇਸ ਬਾਰੇ ਲਗਾਈਆਂ ਗਈਆਂ ਪਟੀਸ਼ਨਾਂ ਖਾਰਿਜ ਕਰ ਦਿਤੀਆਂ ਗਈਆਂ ਹਨ ਜਿਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਇਕ ਬਾਰ ਫਿਰ ਨਿਖ਼ਰ ਕੇ ਸਾਹਮਣੇ ਆਈ ਹੈ ਅਤੇ ਰਾਹੁਲ ਗਾਂਧੀ ਦੀ ਸਹੀ ਤਸਵੀਰ ਲੋਕਾਂ ਸਾਮਣੇ ਲਿਆਉਣ ਲਈ ਭਾਜਪਾ ਵਲੋਂ ਦੇਸ਼ ਭਰ ਵਿੱਚ ਧਰਨੇ ਲਗਾਏ ਜਾ ਰਹੇ ਹਨ।