ਚੰਨੀ ਸਰਕਾਰ ਦੇ ਖੋਖਲੇ ਵਾਅਦਿਆਂ ਦੀ ਖੁੱਲ੍ਹੀ ਪੋਲ
ਹੁਸ਼ਿਆਰਪੁਰ: ਇੱਕ ਪਾਸੇ ਜਿੱਥੇ ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channy) ਸਰਕਾਰੀ ਦਫਤਰਾਂ (Government offices) ‘ਚ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦੇਣ ਦੀਆਂ ਦੁਹਾਈਆਂ ਦੇ ਰਹੇ ਹਨ। ਉੱਥੇ ਹੀ ਦੂਜੇ ਪਾਸੇ ਜੇਕਰ ਅਸਲ ਤਸਵੀਰ ਸਰਕਾਰੀ ਦਫਤਰਾਂ (Government offices) ‘ਚ ਜਾ ਕੇ ਦੇਖੀ ਜਾਵੇ ਤਾਂ ਉਹ ਕੁਝ ਹੋਰ ਹੀ ਬਿਆਨ ਕਰਦੀ ਹੈ। ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹੇ ਦੇ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੁਸ਼ਿਆਰਪੁਰ ਦੇ ਟਰਾਂਸਪੋਰਟ ਵਿਭਾਗ (Department of Transport, Hoshiarpur) ਵਿਰੁੱਧ ਅੱਜ ਕੰਮ ਕਰਵਾਉਣ ਆਏ ਲੋਕਾਂ ਨੇ ਜੰਮ ਕੇ ਭੜਾਸ ਕੱਢੀ। ਲੋਕਾਂ ਦਾ ਕਹਿਣਾ ਹੈ ਕਿ ਇੱਥ ਕੋਈ ਵੀ ਅਧਿਕਾਰੀ ਆਪਣੇ ਦਫ਼ਤਰ (office) ਵਿੱਚ ਮੌਜੂਦ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣਾ ਕੰਮ ਕਰਵਾਉਣ ਦੇ ਲਈ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।