ਕੋਰੋਨਾ ਯੋਧੇ ਚੰਨੀ ਸਰਕਾਰ ਤੋਂ ਨਰਾਜ਼ ਕਿਉਂ? - ਕੋਰੋਨਾ ਯੋਧੇ ਚੰਨੀ ਸਰਕਾਰ ਤੋਂ ਨਰਾਜ਼
ਬਠਿੰਡਾ: ਸਿਹਤ ਵਿਭਾਗ ‘ਚ ਵੱਖ-ਵੱਖ ਸਕੀਮਾਂ ਤਹਿਤ ਕੰਮ ਕਰ ਰਹੇ ਕੱਚੇ ਕਾਮਿਆਂ ਦਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ (Protest against Punjab Government) ਲਗਾਤਾਰ ਜਾਰੀ ਹੈ। ਇਸ ਮੌਕੇ ਐੱਨ.ਐੱਚ.ਐੱਮ. ਅਤੇ ਨਰਸਿੰਗ ਸਟਾਫ਼ (NHM And nursing staff) ਵੱਲੋਂ ਸਰਕਾਰੀ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ (Punjab Government) ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆ ਕਰਕੇ ਅੱਜ ਐੱਨ.ਐੱਚ.ਐੱਮ. ਅਤੇ ਨਰਸਿੰਗ ਸਟਾਫ਼ (NHM And nursing staff) ਸੜਕਾਂ ‘ਤੇ ਰੁਲ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਜਲਦ ਮੰਗਾਂ ਪੂਰੀਆ ਨਹੀਂ ਹੋਈਆ ਤਾਂ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।