ਅੰਮ੍ਰਿਤਸਰ: ਵਪਾਰ ਮੰਡਲ ਨੇ ਅਕਾਲੀ ਦਲ ਨਾਲ ਮਿਲ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ - ਵਪਾਰ ਮੰਡਲ ਦੇ ਮੁਖੀ ਰਜਿੰਦਰ ਸਿੰਘ
ਅੰਮ੍ਰਿਤਸਰ: ਛੋਟੇ-ਵੱਡੇ ਦੁਕਾਨਦਾਰਾਂ ਕਾਰੋਬਾਰੀਆਂ ਨੂੰ ਕੋਈ ਪੈਕੇਜ ਨਾ ਮਿਲਣ, ਬਿਜਲੀ ਦੇ ਬਿੱਲਾਂ ਨੂੰ ਦੁਹਰਾਉਣ ਤੇ ਮੈਡੀਕਲ ਪ੍ਰਣਾਲੀ ਦੇ ਅਸਫਲ ਹੋਣ 'ਤੇ ਵਪਾਰ ਮੰਡਲ ਨੇ ਅਕਾਲੀ ਦਲ ਨਾਲ ਮਿਲ ਕੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਏ.ਡੀ.ਸੀ ਨੂੰ ਰਾਜਪਾਲ ਦੇ ਨਾਂਅ ਦਾ ਮੰਗ ਪੱਤਰ ਦਿੱਤਾ। ਵਪਾਰ ਮੰਡਲ ਦੇ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਤਿੰਨ ਮਹੀਨਿਆਂ ਦੇ ਲੌਕਡਾਊਨ ਤੇ ਕੋਰੋਨਾ ਦੇ ਸਮੇਂ 'ਚ ਹਰ ਫਰੰਟ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਸਥਿਤੀ 'ਚ ਵੱਡੀਆਂ ਛੋਟੀਆਂ ਦੁਕਾਨਾਂ, ਕਾਰੋਬਾਰ ਬੰਦ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਨੂੰ ਕੋਈ ਪੈਕੇਜ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਮੇਂ ਸੁੱਤੀ ਪਈ ਹੈ ਜਿਸ ਨੂੰ ਜਗਾਉਣ ਲਈ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।