ਰੇਲਵੇ ਦੇ ਨਿੱਜੀਕਰਨ ਦੇ ਵਿਰੁੱਧ ਸਮਰਾਲਾ ਰੇਲਵੇ ਸਟੇਸ਼ਨ ਉੱਤੇ ਪ੍ਰਦਰਸ਼ਨ
ਖੰਨਾ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰੇਲਵੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਜੋਂ ਮਨਰੇਗਾ ਮਜ਼ਦੂਰ ਯੂਨੀਅਨ ਵੱਲੋਂ ਸਮਰਾਲਾ ਦੇ ਰੇਲਵੇ ਸੇਟਸ਼ਨ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੱਲ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੱਦੇ ਉੱਤੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਰੇਲਵੇ ਸਟੇਸ਼ਨ ਲੁਧਿਆਣਾ, ਢੰਡਾਰੀ ਕਲਾਂ, ਸਾਹਨੇਵਾਲ, ਸਮਰਾਲਾ, ਮੁਲਾਂਪੁਰ, ਜਗਰਾਉਂ ਵਿਖੇ ਸਮੁੱਚੇ ਪਬਲਿਕ ਸੈਕਟਰ ਅਤੇ ਰੇਲਵੇ ਵਿਭਾਗ ਦੇ ਅੰਨੇਵਾਹ ਨਿੱਜੀਕਰਣ ਕਰਨ ਵਿਰੁੱਧ ਰੇਲਵੇ ਸਟੇਸ਼ਨ ਮਾਸਟਰਾਂ ਰਾਹੀਂ ਮੰਗ ਪੱਤਰ ਦੇਣ ਅਤੇ ਵੱਡੇ ਪੱਧਰ ਉੱਤੇ ਜਨਤਕ ਇਕੱਠ ਕਰਕੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਾ ਸੀ। ਕੈਪਟਨ ਸਰਕਾਰ ਨੇ ਪੰਜ ਬੰਦਿਆ ਤੋਂ ਵੱਧ ਇਕੱਠ ਕਰਨ ਤੋਂ ਮਨਾ ਕੀਤਾ ਹੈ। ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਦਾ ਨਿੱਜੀਕਰਨ ਨਾ ਕਰਨ।