ਹੁਸ਼ਿਆਰਪੁਰ 'ਚ ਸਾੜਿਆ ਗਿਆ ਇਮਰਾਨ ਚਿਸ਼ਤੀ ਦਾ ਪੁਤਲਾ - Nankana Sahib news
ਪਾਕਿਸਤਾਨ 'ਚ ਭੀੜ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਹੋਏ ਹਮਲਾ 'ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਹੁਸ਼ਿਰਆਪੁਰ ਦੇ ਲੋਕਾਂ ਨੇ ਇਮਰਾਨ ਚਿਸ਼ਤੀ ਦਾ ਪੁਤਲਾ ਸਾੜਿਆ ਅਤੇ ਉਸ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਅਪੀਲ ਕੀਤੀ ਕਿ ਪਾਕਿਸਤਾਨ ਸਰਕਾਰ ਇਸ 'ਤੇ ਠੋਸ ਕਦਮ ਚੁੱਕੇ।