ਸੰਵਿਧਾਨ ਬਚਾਓ ਅੰਦੋਲਨ ਦੇ ਵਰਕਰਾਂ ਨੇ ਚੀਨ ਦੇ ਖਿਲਾਫ਼ ਕੀਤਾ ਪ੍ਰਦਰਸ਼ਨ - ਸੰਵਿਧਾਨ ਬਚਾਓ ਅੰਦੋਲਨ
ਪਟਿਆਲਾ: ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨੀ ਫੌਜਾਂ ਵਿਚਾਲੇ ਹੋਈ ਝੜਪ ਵਿੱਚ 20 ਭਾਰਤੀ ਫੌਜੀਆਂ ਦੇ ਸ਼ਹੀਦ ਹੋਣ 'ਤੇ ਪੁੱਰੇ ਦੇਸ਼ ਵਿੱਚ ਜਿੱਥੇ ਸ਼ੋਗ ਦੀ ਲਹਿਰ ਹੈ, ਉੱਥੇ ਹੀ ਲੋਕ ਚੀਨੀ ਸਾਮਾਨ ਦਾ ਬਹਿਸ਼ਕਾਰ ਕਰ ਕੇ ਅਪਣਾ ਗੁੱਸਾ ਜਾਹਿਰ ਕਰ ਰਹੇ ਹਨ। ਸੋਮਵਾਰ ਨੂੰ ਪਟਿਆਲਾ ਦੇ ਮਿੰਨੀ ਸੱਕਤਰੇਤ ਦੇ ਅੱਗੇ ਸੰਵਿਧਾਨ ਬਚਾਓ ਅੰਦੋਲਨ ਦੇ ਜਥੇਬੰਦੀਆਂ ਨੇ ਚੀਨ ਦੇ ਸਮਾਨ ਦਾ ਬਹਿਸ਼ਕਾਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਚੀਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਇੱਕ ਮੈਮਰਡਮ ਵੀ ਤਹਿਸਲਾਦਾਰ ਨੂੰ ਸੌਪਿਆ।