ਭਾਜਪਾ ਯੁਵਾ ਮੋਰਚਾ ਨੇ ਚੀਨੀ ਵਸਤਾਂ ਦੇ ਬਾਈਕਾਟ ਦਾ ਦਿੱਤਾ ਸੱਦਾ - bycott chinese product
ਅੰਮ੍ਰਿਤਸਰ: ਭਾਰਤ ਚੀਨ ਸਰਹੱਦ 'ਤੇ ਸ਼ਹੀਦ ਹੋਏ ਭਾਰਤ ਦੇ 20 ਜਵਾਨਾਂ ਨੂੰ ਲੈ ਕੇ ਚੀਨ ਦੇ ਵਿਰੁੱਧ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗੌਤਮ ਅਰੋੜਾ ਦੀ ਪ੍ਰਧਾਨਗੀ ਹੇਠ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਤੋਂ ਹਾਥੀ ਗੇਟ ਤੱਕ ਰੋਸ ਮਾਰਚ ਕੱਢਿਆ ਗਿਆ। ਮਾਰਚ 'ਚ ਚੀਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ, ਯੂਥ ਫਰੰਟ ਦੇ ਸਾਰੇ ਮੈਂਬਰਾਂ ਨੇ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਭਾਜਪਾ ਯੁਵਾ ਮੋਰਚਾ ਦੇ ਆਗੂ ਗੌਤਮ ਅਰੋੜਾ ਨੇ ਕਿਹਾ ਕਿ ਚੀਨ ਨੂੰ ਉਸ ਦੀ ਇਸ ਸ਼ਰਮਨਾਕ ਹਰਕਤ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇਣਾ ਜਾਣਦੀ ਹੈ ਅਤੇ ਭਾਰਤ ਜਲਦ ਹੀ ਚੀਨ ਨੂੰ ਉਸ ਦੀ ਹੀ ਭਾਸ਼ਾ 'ਚ ਜਵਾਬ ਦੇਵੇਗਾ। ਉਨ੍ਹਾਂ ਚੀਨੀ ਸਮਾਨ ਦਾ ਬਾਈਕਾਟ ਕਰ ਭਾਰਤੀ ਵਸਤਾਂ ਨੂੰ ਮਹੱਤਵ ਦੇਣ 'ਤੇ ਜ਼ੋਰ ਦਿੱਤਾ।