ਮਲੇਰਕੋਟਲਾ 'ਚ CAA ਅਤੇ NRC ਦੇ ਵਿਰੋਧ ਵਿੱਚ ਕੱਢੀ ਗਈ ਮੋਟਰਸਾਈਕਲ ਰੈਲੀ - NRC protest
ਮਲੇਰਕੋਟਲਾ ਸ਼ਹਿਰ 'ਚ ਕਈ ਭਾਈਚਾਰੇ ਦੇ ਲੋਕਾਂ ਵੱਲੋਂ ਪੱਕੇ ਤੌਰ 'ਤੇ ਧਰਨਾ ਲਾ ਕੇ ਨਵੇਂ ਬਣੇ ਕਾਨੂੰਨ ਐਨਆਰਸੀ ਅਤੇ ਸੀਏਏ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਬੁੱਧਵਾਰ ਨੂੰ ਅਹਿਮਦਗੜ੍ਹ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਨੌਜਵਾਨ ਵਿਅਕਤੀਆਂ ਵੱਲੋਂ ਹੱਥਾਂ ਵਿੱਚ ਦੇਸ਼ ਦਾ ਤਿਰੰਗਾ ਝੰਡਾ ਅਤੇ ਕਾਲੇ ਝੰਡੇ ਫੜ ਕੇ ਮੋਟਰਸਾਈਕਲ ਰੈਲੀ ਕੱਢੀ ਗਈ।