ਬਠਿੰਡਾ: ਮੁਸਲਿਮ ਭਾਈਚਾਰੇ ਨੇ ਕੇਂਦਰ ਸਰਕਾਰ ਦੇ ਵਿਰੁੱਧ ਜ਼ਾਹਰ ਕੀਤਾ ਦਾ ਰੋਸ - ਮੁਸਲਿਮ ਭਾਈਚਾਰਾ
ਬਠਿੰਡਾ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਮੁਸਲਿਮ ਭਾਈਚਾਰੇ ਨੇ ਐਨਆਰਸੀ ਅਤੇ ਸੀਏਏ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਮੁਸਲਿਮ ਭਾਈਚਾਰਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਦੰਗੇ ਹੋ ਰਹੇ ਹਨ, ਉਸ ਦੇ ਆਰੋਪੀਆਂ ਨੂੰ ਪੁਲਿਸ ਜ਼ਲਦ ਤੋਂ ਜ਼ਲਦ ਗ੍ਰਿਫ਼ਤਾਰ ਕਰੇ ਅਤੇ ਧਰਮ ਦੇ ਨਾਂਅ ਉੱਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਹੋਣੀ ਚਾਹੀਦੀ।