ਹੁਸ਼ਿਆਰਪੁਰ 'ਚ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫ਼ਾਰਾਹ ਖਾਨ ਖਿਲਾਫ਼ ਇਸਾਈ ਭਾਈਚਾਰੇ ਦਾ ਪ੍ਰਦਰਸ਼ਨ - ਇਸਾਈ ਭਾਈਚਾਰੇ ਦਾ ਪ੍ਰਦਰਸ਼ਨ
ਇਸਾਈ ਭਾਈਚਾਰੇ ਵੱਲੋਂ ਹੁਸ਼ਿਆਰਪੁਰ ਵਿਖੇ ਮੋਨਾ ਮੈਮੋਰੀਅਲ ਚਰਚ ਤੋਂ ਲੈ ਕੇ ਘੰਟਾ ਘਰ ਤੱਕ ਚੌਂਕ ਤੱਕ ਰਵੀਨਾ ਟੰਡਨ, ਭਾਰਤੀ ਸਿੰਘ ਅਤੇ ਫ਼ਾਰਾਹ ਖਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਸਾਈ ਭਾਈਚਾਰੇ ਨੇ ਉਕਤ ਕਲਾਕਾਰਾਂ ਦਾ ਪੁਤਲਾ ਵੀ ਫੂਕਿਆ। ਗੱਲਬਾਤ ਕਰਦਿਆਂ ਮਸੀਹੀ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਸਿੰਘ, ਫ਼ਾਰਹਾ ਖ਼ਾਨ ਅਤੇ ਰਵੀਨਾ ਟੰਡਨ ਵੱਲੋਂ ਇਸਾਈ ਧਰਮ ਦੇ ਪਵਿੱਤਰ ਸ਼ਬਦ ਹੈਲੇ ਲੂਈਯਾਹ ਦਾ ਮਜ਼ਾਕ ਉਡਾਇਆ ਗਿਆ ਸੀ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਕਲਾਕਾਰਾਂ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।