ਅਕਸ਼ੈ ਕੁਮਾਰ ਦੀ ਫਿਲਮ ਖਿਲਾਫ਼ ਜਬਰਦਸਤ ਪ੍ਰਦਰਸ਼ਨ, ਪੋਸਟਰ ਉਤਾਰ ਮਾਰੀਆਂ ਜੁੱਤੀਆਂ - ਪੋਸਟਰ ’ਤੇ ਮਾਰੀਆਂ ਜੁੱਤੀਆਂ
ਜਲਾਲਾਬਾਦ: ਖੇਤੀ ਕਾਨੂੰਨਾਂ (Agricultural laws) ਖਿਲਾਫ਼ ਕਿਸਾਨਾਂ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਰੋਸ ਦੀ ਲਹਿਰ ਭਖਦੀ ਜਾ ਰਹੀ ਹੈ। ਇਸਦੇ ਨਾਲ ਹੀ ਕਿਸਾਨਾਂ ਵੱਲੋਂ ਫਿਲਮ ਇੰਡਸਟਰੀ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਜਲਾਲਾਬਾਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਅਕਸ਼ੇ ਕੁਮਾਰ ਦੀ ਫਿਲਮ ਸੂਰੀਆਵੰਸ਼ੀ ਦਾ ਜਬਰਦਸਤ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੇ ਵੱਲੋਂ ਅਕਸ਼ੇ ਕੁਮਾਰ (Akshay Kumar) ਖਿਲਾਫ਼ ਨਾਅਬੇਰਬਾਜੀ ਕੀਤੀ ਗਈ ਤੇ ਵੱਖ ਵੱਖ ਥਾਵਾਂ ਉੱਪਰ ਲੱਗੇ ਫਿਲਮ ਦੇ ਪੋਸਟਰ ਉੱਤਾਰ ਉਨ੍ਹਾਂ ’ਤੇ ਜੁੱਤੀਆਂ ਮਾਰੀਆਂ ਗਈਆਂ ਤੇ ਉਨ੍ਹਾਂ ਨੂੰ ਪਾੜਿਆ ਗਿਆ। ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਿਸ ਸਿਨੇਮਾ ਘਰ ਵਿੱਚ ਇਸ ਦੀ ਫਿਲਮ ਲੱਗੇਗੀ ਤਾਂ ਉਸਦਾ ਜਿੰਮੇਵਾਰ ਸਿਨੇਮਾ ਮਾਲਕ ਅਤੇ ਪ੍ਰਸ਼ਾਸਨ ਹੋਵੇਗਾ।
Last Updated : Nov 6, 2021, 3:09 PM IST