ਮੋਗਾ 'ਚ ਖੇਤੀ ਆਰਡੀਨੈਂਸਾਂ ਵਿਰੁੱਧ ਰੋਸ ਰੈਲੀ - ਮੋਗਾ 'ਚ ਖੇਤੀ ਆਰਡੀਨੈਂਸਾਂ ਵਿਰੁੱਧ ਰੋਸ ਰੈਲੀ
ਮੋਗਾ: ਅਨਾਜ ਮੰਡੀ 'ਚ ਮੋਗਾ ਤੋਂ ਕਾਂਗਰਸ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਇੱਕ ਰੋਸ ਰੈਲੀ ਕੱਢੀ ਗਈ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਜੋ ਬਿੱਲ ਪਾਸ ਕੀਤੇ ਗਏ ਹਨ ਉਹ ਬਹੁਤ ਹੀ ਨਾਜਾਇਜ਼ ਹਨ। ਇਸ ਨਾਲ ਕਿਸਾਨੀ ਮਾਰੀ ਜਾਵੇਗੀ। ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਇਹ ਜੋ ਆਰਡੀਨੈਂਸ ਪਾਸ ਕੀਤੇ ਹਨ ਇਹ ਨਜਾਇਜ਼ ਧੱਕਾ ਹੈ। ਅਸੀਂ ਕਿਸਾਨਾਂ ਦੇ ਨਾਲ ਹਾਂ, ਇਹ ਸੰਘਰਸ਼ ਉਦੋਂ ਤੱਕ ਚਲਦਾ ਰਹੇਗਾ ਜਦੋਂ ਤੱਕ ਬਿੱਲ ਵਾਪਿਸ ਨਹੀਂ ਲਏ ਜਾਂਦੇ।
TAGGED:
ਖੇਤੀ ਆਰਡੀਨੈਂਸਾਂ ਦਾ ਵਿਰੋਧ