ਅੰਮ੍ਰਿਤਸਰ ਦੇ ਵੇਰਕਾ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ - ਦੇਹ ਵਪਾਰ ਦਾ ਕਾਰੋਬਾਰ
ਅੰਮ੍ਰਿਤਸਰ: ਪੁਲਿਸ ਨੇ ਵੇਰਕਾ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਦੋ ਆਦਮੀਆਂ ਸਣੇ ਤਿੰਨ ਔਰਤਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ, ਜਦਕਿ ਦੇਹ ਵਪਾਰ ਦਾ ਕਾਰੋਬਾਰ ਚਲਾਉਣ ਵਾਲਾ ਵਿਅਕਤੀ ਫ਼ਰਾਰ ਹੋ ਗਿਆ। ਕਥਿਤ ਦੋਸ਼ੀਆਂ ਦੀ ਪਛਾਣ ਅਰਸ਼ਦੀਪ ਸਿੰਘ ਸੰਨੀ, ਗੁਰਸੇਵਕ ਸਿੰਘ, ਕੋਮਲ, ਕੰਚਨ, ਸ਼ਸ਼ੀ ਵਜੋਂ ਹੋਈ ਹੈ। ਜਦਕਿ ਫਰਾਰ ਵਿਅਕਤੀ ਦੀ ਪਹਿਚਾਣ ਪ੍ਰਗਟ ਸਿੰਘ ਨਿਵਾਸੀ ਵਜੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਪ੍ਰਗਟ ਸਿੰਘ ਆਪਣੇ ਘਰ 'ਚ ਦੇਹ ਵਪਾਰ ਦਾ ਅੱਡਾ ਚਲਾ ਰਿਹਾ ਹੈ, ਜਿਸ ਦੇ ਅਧਾਰ' ਤੇ ਪੁਲਿਸ ਨੇ ਛਾਪਾ ਮਾਰ ਉਕਤ ਵਿਅਕਤੀਆਂ ਅਤੇ ਔਰਤਾਂ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ।