ਅਕਾਲੀ ਆਗੂ ਦੇ ਘਰ ਬਾਹਰ ਫਾਇਰਿੰਗ ਮਾਮਲੇ 'ਚ ਕਰਵਾਈ ਸ਼ੁਰੂ - ਤਰਸੇਮ ਉਰਫ਼ ਆਰ.ਪੀ.ਅਰੋੜਾ
ਪਟਿਆਲਾ: ਬੀਤੀ ਰਾਤ ਸਥਾਨਕ ਅਫ਼ਸਰ ਕਲੋਨੀ (Officer Colony) ਵਿਖੇ ਯੂਥ ਅਕਾਲੀ ਆਗੂ (Youth Akali leaders) ਤਰਸੇਮ ਉਰਫ਼ ਆਰ.ਪੀ.ਅਰੋੜਾ ਦੇ ਘਰ 'ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਬੀਤੀ ਰਾਤ ਲਗਭਗ 11 ਵਜੇ ਯੂਥ ਅਕਾਲੀ ਆਗੂ ਦੇ ਘਰ ਦੇ ਵਿੱਚ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਫਾਇਰਿੰਗ ਦੇ ਕੁੱਝ ਰੋਂਦ ਵੀ ਮਿਲੇ। ਪਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਗੁਰਪ੍ਰੀਤ ਸਿੰਘ ਭਿੰਡਰ (SHO Gurpreet Singh Bhinder) ਨੇ ਕਿਹਾ ਕਿ ਵਿਨੋਦ ਅਰੋੜਾ ਕਾਲੂ ਤਨੁ 'ਤੇ ਹੋਰ ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।