ਟਰੱਕ ਆਪਰੇਟਰਾਂ ਨੂੰ ਵੰਡਿਆ ਗਿਆ ਮੁਨਾਫਾ, ਰਾਣਾ ਕੇਪੀ ਸਿੰਘ ਨੇ ਕੀਤੀ ਸੰਗਠਨ ਦੀ ਸ਼ਲਾਘਾ - ਰਾਣਾ ਕੇਪੀ ਸਿੰਘ ਨੇ ਕੀਤੀ ਸੰਗਠਨ ਦੀ ਸ਼ਲਾਘਾ
ਰੂਪਨਗਰ : ਸ਼ਹਿਰ ਦੇ 'ਦ ਪਬਲਿਕ ਗੁਡਸ ਕੈਰੀਅਰਜ਼' ਯੂਨੀਅਨ ਵੱਲੋਂ ਕੀਰਤਪੁਰ ਸਾਹਿਬ ਤੇ ਬੀਡੀਟੀ ਐਸ ਬਰਮਾਣਾ ਵੱਲੋਂ ਮੁਨਾਫਾ ਵੰਡ ਸਮਾਗਮ ਰੱਖਿਆ ਗਿਆ। ਇਸ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਗਠਨ ਵੱਲੋਂ 2300 ਦੇ ਕਰੀਬ ਟਰੱਕ ਆਪਰੇਟਰਾਂ ਤੇ ਟਰੱਕ ਯੂਨੀਅਨ ਦੇ ਕਰਮਚਾਰੀਆਂ ਨੂੂੰ ਮੁਨਾਫੇ ਦੇ ਚੈਕ ਅਤੇ ਦੀਵਾਲੀ ਤੋਹਫੇ ਵੰਡੇ ਗਏ। ਇਸ ਬਾਰੇ ਸੰਗਠਨ ਦੇ ਪ੍ਰਧਾਨ ਜੀਤ ਰਾਮ ਗੌਤਮ ਨੇ ਦੱਸਿਆ ਕਿ ਟਰੱਕ ਆਪ੍ਰੇਟਰਾਂ ਨੂੰ 7 ਕਰੋੜ 29 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਰਾਣਾ ਕੇਪੀ ਸਿੰਘ ਨੇ ਯੂਨੀਅਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਇਹ ਜੋ ਮੁਨਾਫਾ ਵੰਡਿਆ ਜਾ ਰਿਹਾ ਹੈ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਨ੍ਹਾਂ ਸੰਗਠਨਾਂ ਨੂੰ ਚਲਾਉਣ ਵਾਲੇ ਪ੍ਰਬੰਧਕ ਇਮਾਨਦਾਰ ਹਨ।