ਯੂ.ਜੀ.ਸੀ. ਵੱਲੋਂ 7ਵਾਂ ਪੇਅ ਸਕੇਲ ਲਾਗੂ ਨਾ ਕਰਨ ਦਾ ਵਿਰੋਧ - ਯੂ.ਜੀ.ਸੀ. ਵੱਲੋਂ 7ਵਾਂ ਪੇਅ ਸਟੇਲ ਲਾਗੂ ਨਾ ਦਾ ਵਿਰੋਧ
ਸ੍ਰੀ ਫਤਿਹਗੜ੍ਹ ਸਾਹਿਬ: ਯੂ.ਜੀ.ਸੀ. (UGC) ਵੱਲੋਂ 7ਵਾਂ ਪੇਅ ਸਕੇਲ ਲਾਗੂ ਨਾ ਕਰਨ ਦੇ ਵਿਰੋਧ ’ਚ ਮਾਤਾ ਗੁਜਰੀ ਕਾਲਜ (Mata Gujri College) ’ਚ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (Punjab and Chandigarh College Teachers Union) ਦੀ ਚੱਲ ਰਹੀ ਹੜਤਾਲ (Strike) ਤੀਜੇ ਦਿਨ ਵੀ ਜਾਰੀ ਰਹੀ। ਅਧਿਆਪਕਾਂ ਦੀ ਚੱਲ ਰਹੀ ਹੜਤਾਲ (Strike) ’ਚ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਸ਼ਿਰਕਤ ਕਰਕੇ ਟੀਚਰਾਂ ਨੂੰ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨਾਲ ਮੁਲਾਕਾਤ ਕਰਕੇ ਟੀਚਰਾਂ ਦਾ ਮਸਲਾ ਹੱਲ ਕਰਵਾਉਣਗੇ। ਯੂਨੀਅਨ ਦੇ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਪ੍ਰਧਾਨ ਡਾਕਟਰ ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਹੀ ਯੂ.ਜੀ.ਸੀ. (UGC) ਦਾ 7ਵਾਂ ਪੇਅ ਸਕੇਲ ਲਾਗੂ ਨਹੀਂ ਕਰ ਰਹੀ ਹੈ। ਜਦਕਿ ਪੂਰੇ ਦੇਸ਼ ਦੀਆਂ ਸਰਕਾਰਾਂ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ।