ਫਗਵਾੜਾ-ਚੰਡੀਗੜ੍ਹ ਬਾਈਪਾਸ 'ਤੇ ਪ੍ਰੋਫ਼ੈਸਰ ਲੁੱਟਿਆ - Attack with sharp weapons
ਕਪੂਰਥਲਾ: ਫਗਵਾੜਾ-ਚੰਡੀਗੜ੍ਹ ਬਾਈਪਾਸ ਪਿੰਡ ਖੰਗੂੜਾ ਦੇ ਕੋਲ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਇੱਕ ਐਨਆਈਆਈਟੀ ਦੇ ਪ੍ਰੋਫੈਸਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਪੀੜਤ ਪ੍ਰੋਫ਼ੈਸਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਕਲਾਸ ਲੈਣ ਲਈ ਚੰਡੀਗੜ੍ਹ ਤੋਂ ਆਪਣੀ ਬਾਈਕ 'ਤੇ ਜਲੰਧਰ ਜਾ ਰਿਹਾ ਸੀ ਕਿ ਫਗਵਾੜਾ ਦੇ ਖੰਗੂੜਾ ਦੇ ਕੋਲ ਤਿੰਨ ਅਗਿਆਤ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਤੇਜ਼ਧਾਰ ਦਾਤਰ ਦੇ ਨਾਲ ਉਸ ਦੇ ਸਿਰ ਉਤੇ ਵਾਰ ਕੀਤਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰੋ .ਜਤਿੰਦਰ ਕੁਮਾਰ ਨੇ ਦੱਸਿਆ ਕਿ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਮੈਂ ਬੇਹੋਸ਼ੀ ਦੀ ਹਾਲਤ 'ਚ ਡਿੱਗ ਪਿਆ ਅਤੇ ਮੇਰੇ ਕੋਲ ਦੋ ਹਜ਼ਾਰ ਰੁਪਏ ਦੀ ਨਕਦੀ ਇਕ ਲੈਪਟਾਪ, ਹਾਰਡ ਡਿਸਕ ਅਤੇ ਹੋਰ ਸਾਮਾਨ ਲੈ ਕੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਫਗਵਾੜਾ ਸਦਰ ਪੁਲਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।