ਪੰਡਿਤ ਧਰੇਨਵਰ ਨੇ ਗੁਰਦਾਸ ਮਾਨ ਤੋਂ ਮੁਆਫ਼ੀ ਦੀ ਕੀਤੀ ਮੰਗ - gurdas maan hindi promoter news
ਪੰਡਿਤ ਰਾਓ ਧਰੇਨਵਰ ਨੇ ਗੁਰਦਾਸ ਮਾਨ ਦੀ ਸਦਬੂਧੀ ਲਈ ਪਟਿਆਲਾ ਦੇ ਸ੍ਰੀ ਦੁੱਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰਦਾਸ ਮਾਨ ਦੀ ਸਦਬੁੱਧੀ ਲਈ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਵੱਲੋਂ ਜੋ ਵੀ ਅਪਸ਼ਬਦ ਬੋਲੇ ਗਏ ਹਨ ਉਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਧਰੇਨਵਰ ਨੇ ਦੱਸਿਆ ਕਿ ਗੁਰਦਾਸ ਮਾਨ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਈ ਕਿਉਂਕਿ ਉਹ ਕੈਨੇਡਾ ਵਿੱਚ ਹਨ। ਪੰਡਿਤ ਵੱਲੋਂ ਗੁਰਦਾਸ ਮਾਨ ਨੂੰ ਜਲਦ ਤੋਂ ਜਸਦ ਹੱਥ ਜੋੜ ਕੇ ਸਾਰੇ ਪੰਜਾਬੀ ਕੋਲੋਂ ਮਾਫੀ ਮੰਗਣ ਦੀ ਅਪਿਲ ਕੀਤੀ ਗਈ ਤੇ ਕਿਹਾ ਜੇ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋ ਕੇ ਗੁਰੂ ਸਾਹਿਬ ਅਜੇ ਮਾਫੀ ਮੰਗਣੀ ਚਾਹਿਦੀ ਹੈ।