ਕੋਵਿਡ-19 ਤੋਂ ਰੋਕਥਾਮ ਲਈ ਹੁਸ਼ਿਆਰਪੁਰ ਦੀ ਲਘੂ ਉਦਯੋਗਿਕ ਇਕਾਈ ਨੂੰ ਮਿਲਿਆ ਐਨ-95 ਮਾਸਕ ਦਾ ਉਤਪਾਦਨ - ਐਨ-95 ਰੇਸਪੀਰੇਟਰ ਮਾਸਕ
ਹੁਸ਼ਿਆਰਪੁਰ: ਕੋਵਿਡ-19 ਨੂੰ ਰੋਕਣ ਲਈ ਸਭ ਤੋਂ ਜ਼ਰੂਰੀ ਉਪਰਕਰਨ ਹੈ ਐਨ-95 ਰੇਸਪੀਰੇਟਰ ਮਾਸਕ। ਜ਼ਿਨ੍ਹਾਂ ਨੂੰ ਬਣਾਉਣ ਲਈ ਕੇਦਰ ਸਰਕਾਰ ਤੇ ਸੂਬਾ ਸਰਕਾਰ ਨੇ ਹੁਸ਼ਿਆਰਪੁਰ ਸ਼ਹਿਰ ਦੀ ਲਘੂ ਉਦਯੋਗਿਕ ਇਕਾਈ ਸਰਜਾਇਨ ਸੇਫ਼ਟੀ ਪ੍ਰੋਡੱਕਟਸ ਨੂੰ ਐਨ-95 ਮਾਸਕ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਕਤ ਉਦਯੋਗਿਕ ਇਕਾਈ ਵੱਲੋਂ ਭੇਜੇ ਗਏ ਨਮੂਨੇ ਨੂੰ ਡੀਆਰਡੀਓ ਵੱਲੋਂ ਜਾਂਚਿਆ ਗਿਆ ਹੈ।