ਕਰਫ਼ਿਊ ਕਾਰਨ ਗ਼ਰੀਬ ਲੋਕ ਰੋਟੀ ਤੋਂ ਮੁਹਤਾਜ
ਪੰਜਾਬ ਬੰਦ ਦਾ ਅਸਰ ਖੰਨਾ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ। ਲੋਕ ਇਸ ਕਰਫ਼ਿਊ ਦੀ ਸ਼ਲਾਘਾ ਵੀ ਕਰ ਰਹੇ ਹਨ ਕਿਉਂਕਿ ਇਸ ਬਿਮਾਰੀ ਤੋਂ ਬਚਣ ਲਈ ਕਰਫ਼ਿਊ ਲਗਾਉਣਾ ਜ਼ਰੂਰੀ ਹੈ। ਉਧਰ ਦੂਜੇ ਪਾਸੇ ਗ਼ਰੀਬ ਅਤੇ ਦਿਹਾੜੀਦਾਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੋਜ਼ ਕਮਾ ਕੇ ਖਾਣ ਵਾਲੇ ਹਨ ਅਤੇ ਸਰਕਾਰ ਵੱਲੋਂ ਹੁਣ ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਦੇ ਬੱਚੇ ਭੁੱਖੇ ਮਰ ਜਾਣਗੇ।