ਪ੍ਰਾਈਵੇਟ ਸਕੂਲਾਂ ਨੂੰ ਸਕੂਲ ਬੰਦ ਹੋਣ ਕਾਰਨ ਨਹੀਂ ਫ਼ੀਸਾਂ ਨਾਲ ਮਤਲਬ: ਸਿੰਗਲਾ - ਫ਼ੈਸਲਾ ਵਿਦਿਆਰਥੀਆਂ ਦੇ ਹਿੱਤ ਨੂੰ ਲੈ ਕੇ ਕੀਤਾ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ ਦੇ ਸਕੂਲਾਂ-ਕਾਲਜਾਂ ਨੂੰ 30 ਅਪ੍ਰੈਲ ਤੱਕ ਬੰਦ ਕੀਤੇ ਜਾਣ ਦਾ ਫ਼ੈਸਲਾ ਵਿਦਿਆਰਥੀਆਂ ਦੇ ਹਿੱਤ ਨੂੰ ਲੈ ਕੇ ਕੀਤਾ ਹੈ। ਇਹ ਵਿਚਾਰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਕੂਲ ਖੋਲ੍ਹਣ ਜਾਂ ਨਾ ਖੋਲ੍ਹਣ ਨਾਲ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਬੱਚਿਆਂ ਦੀ ਸੇਫ਼ਟੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਸਲਾ ਫ਼ੀਸਾਂ ਦਾ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਨੂੰ ਲੱਗਦਾ ਹੈ ਕਿ ਸਕੂਲ ਬੰਦ ਹੋਣ ਨਾਲ ਕਿਤੇ ਫ਼ੀਸਾਂ ਦਾ ਰੌਲਾ ਨਾ ਪੈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਕੂਲ ਬੰਦ ਕਰਨਾ ਨਹੀਂ ਸਗੋਂ ਸਕੂਲੀ ਬੱਚਿਆਂ ਦੀ ਸੇਫ਼ਟੀ ਪਹਿਲਾਂ ਹੈ।