ਫੀਸ ਨਾ ਜਮਾ ਕਰਵਾਉਣ 'ਤੇ ਨਿੱਜੀ ਸਕੂਲ ਨੇ ਆਨਲਾਈਨ ਕਲਾਸਾਂ 'ਚੋਂ ਵਿਦਿਆਰਥੀਆਂ ਨੂੰ ਕੀਤਾ ਬਾਹਰ - ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਫੀਸ ਨਾ ਜਮਾ
ਤਰਨ ਤਾਰਨ: ਪੱਟੀ ਸ਼ਹਿਰ ਦੇ ਇੱਕ ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਫੀਸ ਨਾ ਜਮਾ ਕਰਵਾਉਣ ਕਾਰਨ ਆਨਲਾਈਨ ਕਲਾਸਾਂ 'ਚੋਂ ਬਾਹਰ ਕਰ ਦਿੱਤਾ ਗਿਆ। ਇਸ ਮਗਰੋਂ ਭੜਕੇ ਮਾਪਿਆਂ ਨੇ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ। ਮਾਪਿਆਂ ਨੇ ਕਿਹਾ ਕਿ ਅਸੀਂ ਸਕੂਲ ਨੂੰ 70 ਫੀਸਦੀ ਫੀਸ ਜਮਾ ਕਰਵਾਉਣ ਲਈ ਤਿਆਰ ਹਾਂ ਪਰ ਸਕੂਲ ਪ੍ਰਬੰਧਕ 100 ਫੀਸਦੀ ਫੀਸ ਲੈਣ ਅਤੇ ਨਾਲ ਹੀ ਹੋਰ ਖਰਚੇ ਜਮਾ ਕਰਵਾਉਣ ਲਈ ਦਬਾਅ ਬਣਾ ਰਹੇ ਹਨ। ਇਸ ਬਾਰੇ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਮੁਤਾਬਕ ਹੀ ਫੀਸ ਵਸੂਲ ਰਹੇ ਹਨ।